ਪ੍ਰਸ਼ਨ:-ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿਨਵੇ ਗੁਰੂ ਸਨ।
ਉੱਤਰ:- ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ।
ਪ੍ਰਸ਼ਨ:- ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਦਾ
ਨਾਮ ਦੱਸੋ।
ਉੱਤਰ:- ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਜੀ ਦਾ
ਨਾਮ ਮਾਤਾ ਗੁਜਰੀ ਜੀ
ਪ੍ਰਸ਼ਨ:- ਰਾਸ਼ਟਰੀ ਏਕਤਾ ਲਈ ਗੁਰੂ ਜੀ ਦੀ ਦੇਣ ਆਪਣੇ
ਸ਼ਬਦਾਂ ਵਿੱਚ ਲਿਖੋ।
ਉੱਤਰ:- ਗੁਰੂ ਜੀ ਬਹੁਤ ਬਡੇ ਦੂਰ-ਦਰਸ਼ੀ ਸਨ। ਗੁਰੂ ਜੀ
ਨੇ ਬਚਪਨ ਤੋਂ ਹੀ ਜ਼ੁਲਮ ਨਾਲ ਟੱਕਰ ਲਈ। ਜ਼ਾਲਮ
ਲੋਕਾਂ ਨਾਲ ਲੜਨਾ ਸਿਖਾਇਆ ਅਤੇ ਕਿਹਾ ਕਿ ਜ਼ੁਲਮ
ਸਹਿਣ ਨਹੀਂ ਕਰਨਾ । 1699 ਦੀ ਵੈਸਾਖੀ ਵਾਲੇ ਦਿਨ
ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ
ਜਨਮ ਦਿੱਤਾ । ਉਹ ਪੰਜ ਪਿਆਰੇ ਵੱਖ ਵੱਖ ਧਰਮਾ, ਜਾਤਾਂ
ਅਤੇ ਵੱਖ ਵੱਖ ਪ੍ਰਾਂਤਾਂ ਦੇ ਸਨ।
ਗੁਰੂ ਜੀ ਨੇ ਉਨ੍ਹਾਂ ਤੋਂ ਅੰਮ੍ਰਿਤ ਛੱਕ ਕੇ ਜਾਤ ਪਾਤ ਦਾ
ਵਿਤਕਰਾ ਖਤਮ ਕਰ ਦਿੱਤਾ। ਗੁਰੂ ਜੀ ਨੇ ਅੰਮ੍ਰਿਤ ਛਕ ਕੇ
ਗੋਬਿੰਦ ਰਾਏ ਤੋਂ ਆਪਣਾ ਨਾਮ ਬਦਲ ਕੇ ਗੋਬਿੰਦ ਸਿੰਘ
ਰੱਖ ਲਿਆ। ਸਿੰਘ ਦਾ ਅਰਥ ਹੈ 'ਸੇ਼ਰ' । ਗੁਰੂ ਜੀ ਨੇ
ਕਿਹਾ ਕਿ ਮੇਰੇ ਸਿੰਘ ਸੇਰਾਂ ਵਾਂਗ ਰਹਿਣਗੇ। ਸਿੱਖਾਂ ਵਿੱਚ
ਨਿਡਰਤਾ, ਦੇਸ਼ ਪਿਆਰ ਅਤੇ ਆਪਸੀ ਭਾਈਚਾਰਾ ਗੁਰੂ
ਜੀ ਦੀ ਦੇਣ ਹੈ।
ਪ੍ਰਸ਼ਨ:- ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ
ਦੀ ਸ਼ਹੀਦੀ ਕਿਵੇਂ ਹੋਈ ?
ਉੱਤਰ:-ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ।
ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿਚ
ਸ਼ਹੀਦ ਹੋ ਗਏ।
1. ਸਾਹਿਬਜ਼ਾਦਾ ਅਜੀਤ ਸਿੰਘ ਜੀ
2. ਸਾਹਿਬਜ਼ਾਦਾ ਜੁਝਾਰ ਸਿੰਘ ਜੀ
ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣ
ਕੇ ਸ਼ਹੀਦ ਕਰ ਦਿੱਤੇ ਗਏ।
1. ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
2. ਸਾਹਿਬਜਾਦਾ ਫਤਹਿ ਸਿੰਘ ਜੀ
ਪ੍ਰਸ਼ਨ:- ਗੁਰੂ ਜੀ ਨੇ ਕਿਸ ਪੰਥ ਦੀ ਸਾਜਨਾ ਕੀਤੀ ?
ਉੱਤਰ:- ਖ਼ਾਲਸਾ ਪੰਥ ਦੀ ਸਾਜਨਾ ਕੀਤੀ ।
ਪ੍ਰਸ਼ਨ:- ਖਾਲੀ ਥਾਵਾਂ ਭਰੋ--
1. ----ਦੇ ਪੰਡਤ ਸ਼ਿਕਾਇਤ ਲੈ ਕੇ ਗੁਰੂ ਤੇਗ ਬਹਾਦਰ ਜੀ
ਦੇ ਦਰਬਾਰ ਵਿਚ ਆਏ ।
2. ਜਿਥੇ ਗੁਰੂ ਤੇਗ ਬਹਾਦਰ ਜੀ ਸਹੀਦ ਹੋਏ ਉਹ ਉਥੇ
---- ਗੁਰਦੁਆਰਾ ਬਣਿਆ ਹੈ
3. ਗੁਰੂ ਗੋਬਿੰਦ ਸਿੰਘ ਜੀ ----- ਵਿਖੇ ਪ੍ਰਲੋਕ ਸਿਧਾਰ
ਗਏ ।
4. ਗੁਰੂ ਜੀ ਦੇ ਬਹੁਤ ਸਾਰੇ ਗ੍ਰੰਥ ---- ਨਦੀ ਵਿੱਚ ਰੁੜ ਗਏ।
ਉੱਤਰ
1. ਕਸ਼ਮੀਰ
2. ਸੀਸ ਗੰਜ
3. ਨੰਦੇੜ
4. ਸਰਸਾ
ਪ੍ਰਸ਼ਨ:- ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ
ਬਲੀਦਾਨ ਕਿਉਂ ਦਿੱਤਾ ?
ਉੱਤਰ:- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵਿੱਚ
ਮੁਗਲਾਂ ਦਾ ਰਾਜ ਸੀ । ਮੁਗਲ ਬਾਦਸ਼ਾਹ ਹਿੰਦੂਆਂ ਉਤੇ
ਬਹੁਤ ਜੁਲਮ ਕਰ ਰਹੇ ਸਨ । ਧਰਮ ਬਦਲਨ ਲਈ
ਕਿਹਾ ਜਾ ਰਿਹਾ ਸੀ । ਕਸ਼ਮੀਰ ਦੇ ਕੁਝ ਪੰਡਤ ਇਕੱਠੇ
ਹੋ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਏ ।
ਬੇਨਤੀ ਕੀਤੀ, ਗੁਰੂ ਜੀ ਉਨ੍ਹਾਂ ਦੀ ਇਹ ਗੱਲ ਸੁਣ ਕੇ ਸੋਚਾਂ
ਵਿੱਚ ਪੈ ਗਏ। ਗੋਬਿੰਦ ਰਾਏ ਨੇ ਇਸ ਉਦਾਸੀ ਦਾ ਕਾਰਨ
ਪੁੱਛਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕੁਝ ਪੰਡਤ
ਆਏ ਹਨ, ਇਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ
ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਜ਼ਰੂਰਤ ਹੈ । ਗੋਬਿੰਦ
ਰਾਏ ਨੇ ਕਿਹਾ ਆਪ ਜੀ ਤੋ ਵੱਡਾ ਹੋਰ ਕੌਣ ਮਹਾਂਪੁਰਖ ਹੋ
ਸਕਦਾ ਹੈ। ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਬਹੁਤ
ਖੁਸ਼ ਹੈ ਅਤੇ ਉਨ੍ਹਾਂ ਨੂੰ ਕਿਹਾ ਜਾਓ ਹਾਕਮ ਨੂੰ ਕਹੋ ਕਿ ਜੇ
ਸਾਡਾ ਗੁਰੂ ਮੁਸਲਮਾਨ ਹੋ ਜਾਵੇਗਾ ਤਾਂ ਅਸੀਂ ਸਾਰੇ
ਮੁਸਲਮਾਨ ਹੋ ਜਾਵਾਂਗੇ । ਮੁਗਲ ਬਾਦਸ਼ਾਹ ਔਰੰਗਜ਼ੇਬ
ਨੇ ਗੁਰੂ ਜੀ ਨੂੰ ਕੈਦ ਕਰ ਲਿਆ ਅਤੇ ਧਰਮ ਬਦਲਣ
ਲਈ ਕਿਹਾ। ਗੁਰੂ ਜੀ ਨੇ ਧਰਮ ਨਾ ਬਦਲਿਆ।
ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ।
ਇਸ ਤਰ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਜੀ ਨੇ
ਸ਼ਹੀਦੀ ਦਿੱਤੀ।
|
No comments: