Top 10 Sat Shri Akaal Ji Good Morning Wishes Greetings Images, Pictures, photos Whatsapp-bestwishespics
SAT SHRI AKAAL JI GOOD MORNING
PICTURES, PHOTOS, AND GIFs
Find The Sat Shri Akaal Ji Good Morning. Images, greetings, pictures. Browse our great collection of pictures here and select and share it with your friends and others.
ਪ੍ਰਸੰਗ:- ਕਵਿਤਾ ਦੀਆਂ ਇਹ ਲਾਈਨਾਂ ਸਾਡੀ ਪੰਜਾਬੀ ਦੀ ਪੁਸਤਕ ਦੂਜਾ ਪੜਾਅ
ਵਿੱਚੋਂ ਲਈਆਂ ਗਈਆਂ ਹਨ। ਕਵਿਤਾ ਦਾ ਨਾਮ 'ਗੁਲਾਬ ਦੀ ਫਸਲ' ਹੈ। ਇਸ
ਦੇ ਕਵੀ ਦਾ ਨਾਂ 'ਹਰਭਜਨ ਸਿੰਘ ਹੁੰਦਲ' ਹੈ ਇਸ ਕਵਿਤਾ ਵਿਚ ਸਿੱਖ ਧਰਮ
ਅਤੇ ਸਿੱਖਾਂ ਦੇ ਜਜ਼ਬੇ ਬਾਰੇ ਵਰਣਨ ਕੀਤਾ ਹੈ।
ਵਿਆਖਿਆ:- 1. ਕਵੀ ਇਸ ਕਵਿਤਾ ਵਿਚ ਸਿੱਖ ਧਰਮ ਦੀਆਂ ਕੁਰਬਾਨੀਆਂ ਦੀ
ਗੱਲ ਕਰਦਾ ਹੈ । ਗੁਰੂਆਂ ਦੀ ਗੱਲ ਕਰਦਾ ਹੈ । ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ
ਅਸ਼ੀਰਵਾਦ ਮਿਲਿਆ ਹੋਇਆ ਹੈ । ਅਸੀਂ ਹਰ ਮੁਸ਼ਕਿਲ ਸਮੇਂ ਕੁਰਬਾਨੀ ਦੇਣ
ਲਈ ਤਿਆਰ ਰਹਿੰਦੇ ਹਾਂ । ਅਸੀਂ ਆਪਣੇ ਇਤਿਹਾਸ ਤੋਂ ਸਿੱਖਿਆ ਹੈ ਜਿਵੇਂ ਬਾਬਾ
ਦੀਪ ਸਿੰਘ ਜੀ ਅਪਣਾ ਸਿਰ ਤਲੀ ਤੇ ਰਖ ਕੇ ਦੁਸ਼ਮਨਾਂ ਨਾਲ ਲੜਦੇ ਹੋਏ ਸ਼ਹੀਦ
ਹੋ ਗਏ ਸਨ । ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਵੀ ਰੱਬ ਦਾ
ਗੁਣਗਾਣ ਕਰ ਰਹੇ ਸਨ। ਗੁਰੂ ਤੇਗ ਬਹਾਦਰ ਜੀ ਦੇ ਨਾਲ ਭਾਈ ਮਤੀ ਦਾਸ
ਜੀ ਨੂੰ ਦਿੱਲੀ ਵਿਚ ਆਰੇ ਨਾਲ ਚੀਰਕੇ ਸ਼ਹੀਦ ਕਰ ਦਿੱਤਾ ਗਿਆ ਸੀ । ਪਰ
ਉਨ੍ਹਾਂ ਨੇ ਆਪਣਾ ਧਰਮ ਨਹੀਂ ਬਦਲਿਆ। ਏਸ ਤਰ੍ਹਾਂ ਅਸੀਂ ਵੀ ਦੇਸ਼, ਧਰਮ
ਉੱਤੇ ਕੁਰਬਾਨ ਹੋਣਾ ਸਿੱਖਿਆ ਹੈ ।
ਵਿਆਖਿਆ:- 2. ਕਵੀ ਲਿਖਦਾ ਹੈ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ
ਭਰਿਆ ਪਿਆ ਹੈ। ਦਿੱਲੀ ਵਿਚ ਸੀਸ ਗੰਜ ਸਾਹਿਬ ਆ ਵਾਲੀ ਥਾਂ ਸ੍ਰੀ ਗੁਰੂ ਤੇਗ
ਬਹਾਦਰ ਜੀ ਨੂੰ ਧਰਮ ਨਾ (नहीं) ਬਦਲਣ ਕਰਕੇ ਸ਼ਹੀਦ ਕਰ ਦਿੱਤਾ ਗਿਆ।
ਚਮਕੌਰ ਦੀ ਗੜੀ ਦਾ ਜੰਗ ਸਾਨੂੰ ਯਾਦ ਹੈ। ਅਸੀਂ ਅੱਜ ਵੀ ਲੜਨਾ ਜਾਣਦੇ ਹਾਂ।
ਸਾਨੂੰ ਸਰਹੰਦ ਦੀ ਕੰਧ ਜਾਦਾ ਹੈ ਗੁਰੂ ਸਾਹਿਬ ਜਿਥੇ ਗੁਰੂ ਸਾਹਿਬ ਜੀ ਦੇ ਸ਼ਹਿਜ਼ਾਦੇ
ਸ਼ਹੀਦ ਕਿਤੇ ਗਏ।
ਵਿਆਖਿਆ:- 3. ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਨਣ
ਕਰਦਾ ਹੈ। 18ਵੀਂ ਸਦੀ ਵਿੱਚ ਮੀਰ ਮੰਨੂੰ ਨਾਂ ਦੇ ਹਾਕਮ ਨੇ ਬਹੁਤ ਸਾਰੇ ਸਿੱਖਾਂ
ਨੂੰ ਸ਼ਹੀਦ ਕਰ ਦਿੱਤਾ ਸੀ। ਪਰ ਸਿੱਖ ਫੁਲਵਾੜੀ ਅੱਜ ਵੀ ਹਰੀ ਭਰੀ ਹੈ। ਮੀਰ
ਮੰਨੂੰ ਵਰਗੇ ਹਾਕਮਾਂ ਦੇ ਸਮੇਂ ਵਿਚ ਇੱਕ ਸਿੱਖ ਦੇ ਮਾਰਨ ਦਾ 80 ਰੁਪਏ ਮੁੱਲ
ਪੈਂਦਾ ਸੀ। ਉਸ ਸਮੇਂ ਵੀ ਸਿੱਖਾਂ ਦਾ ਹੌਸਲਾ ਘਟ ਨਾ ਹੋਇਆ। ਸਗੋਂ ਅੱਗ ਵਾਂਗ
ਭਖਦਾ ਰਿਹਾ ।
ਵਿਆਖਿਆ:- 4. ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ
ਕਰਦਾ ਹੋਇਆ ਲਿਖਦਾ ਹੈ ਕਿ ਤੁਰਕ ਹਾਕਮਾਂ ਨੇ ਭਾਈ ਮਨੀ ਸਿੰਘ ਜੀ ਦੇ ਸਰੀਰ
ਦਾ ਟੁਕੜਾ ਟੁਕੜਾ ਕਰ ਦਿੱਤਾ। ਪਰ ਸਿੱਖ ਕੌਮ ਦੇ ਹੋਂਸਲੇ ਵਧਦੇ ਹੀ ਗਏ। ਜ਼ਾਲਮ
ਹਾਕਮਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਚਰਖੜੀਆਂ ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ
ਖਾਲਸੇ ਦਾ ਹੌਂਸਲਾ ਕਦੇ ਵੀ ਨਾ ਘਟਿਆ ਸਗੋਂ ਖਾਲਸੇ ਵਿੱਚ ਕੋਈ ਗਿਰਾਵਟ ਨਾ ਆਈ।
ਵਿਆਖਿਆ:- 5. ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ
ਹੋਇਆ ਲਿਖਦਾ ਹੈ ਕਿ ਮੀਰ ਮੰਨੂੰ ਵਰਗੇ ਹਾਕਮਾਂ ਨੇ ਸਿੱਖ ਮਾਵਾਂ ਦੇ ਬੱਚਿਆਂ ਦੇ ਟੁਕੜੇ
ਟੁਕੜੇ ਕਰ ਦਿਤੇ ਅਤੇ ਉਨ੍ਹਾਂ ਦੇ ਹਾਰ ਬਣਾ ਕੇ ਗਲਾਂ ਵਿੱਚ ਪਾ ਦਿੱਤੇ। ਛੋਟੇ ਛੋਟੇ ਬੱਚਿਆਂ
ਨੂੰ ਅਸਮਾਨ ਵਿੱਚ ਸੁੱਟ ਕੇ ਨੇਜ਼ਿਆਂ (ਬਰਛਿਆਂ)ਵਿਚ ਪਰੋ ਦਿੱਤਾ। ਉਨ੍ਹਾਂ ਮਾਵਾਂ ਨੇ ਫੇਰ
ਵੀ ਧਰਮ ਨਾ ਬਦਲਿਆ। ਗੁਰੂ ਦਾ ਭਾਣਾ ਮੰਨਦੇ ਹੋਏ ਸ਼ਹੀਦ ਹੋ ਗਈਆਂ।
ਵਿਆਖਿਆ:- 6. ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ
ਹੋਇਆ ਲਿਖਦਾ ਹੈ ਕਿ ਭਾਰਤ ਦੇਸ਼ ਦੀ ਮਿੱਟੀ ਨਾਲ ਸਾਨੂੰ ਪਿਆਰ ਹੈ। ਇਸ ਦੀ ਰਾਖੀ
ਲਈ ਅਸੀਂ ਹਮੇਸ਼ਾ ਆਪਣਾ ਖੂਨ ਡੋਲਿਆ ਹੈ। ਜਦੋਂ ਨਾਦਰਸ਼ਾਹ ਤੇ ਅਹਿਮਦ ਸ਼ਾਹ
ਅਬਦਾਲੀ ਨੇ ਹਮਲੇ ਕੀਤੇ। ਅਸੀਂ ਉਸ ਸਮੇਂ ਵੀ ਕਾਹਨੂੰਵਾਲ ਦੇ ਜੰਗਲਾਂ ਵਿੱਚ ਬੈਠੈ
ਦੇਸ਼ ਦੀ ਸੁਖ ਮੰਗਦੇ ਰਹੇ ਅਤੇ ਉਨ੍ਹਾਂ ਨੂੰ ਸਬਕ ਸਿਖਾਉਂਦੇ ਰਹੇ।
ਵਿਆਖਿਆ:- 7. ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ
ਹੋਇਆ ਲਿਖਦਾ ਹੈ ਕਿ ਜਦੋਂ ਬਹਾਰ ਦੀ ਰੁੱਤ ਆਉਣ ਤੇ ਅੰਬਾਂ ਨੂੰ ਹੋਰ ਲੱਗਦਾ ਹੈ ਉਦੋਂ
ਕੋਇਲ ਆਪਣੇ ਮਿੱਠੇ ਗੀਤ ਗਾਉਂਦੀ ਹੈ। ਜਿੱਥੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲ੍ਹਦਾ ਹੈ ਉਥੇ
ਗੁਲਾਬ ਦੀ ਫਸਲ ਮਹਿਕਦੀ ਹੈ। ਭਾਵ ਹੈ ਕਿ ਓਸ ਥਾਂ ਤੇ ਯੋਧੇ ਸੂਰਮੇ ਜਨਮ ਲੈਂਦੇ ਹਨ।
ਧਰਤੀ ਤਰੱਕੀ ਕਰਦੀ ਹੈ ।
ਵਿਆਖਿਆ:- 8. ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ
ਹੋਇਆ ਲਿਖਦਾ ਹੈ ਕਿ ਸਾਡਾ ਇਤਿਹਾਸ ਸੂਰਬੀਰਤਾ, ਸਿਦਕ, ਧਰਮ ਯੁੱਧ ਵਿੱਚ ਲੜਕੇ
ਸ਼ਹੀਦਿਆ ਪਾਉਣ ਦਾ ਇਤਿਹਾਸ ਹੈ। ਸਾਨੂੰ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਤੇ ਮਾਣ ਹੈ ਅਸੀਂ
ਉਨ੍ਹਾਂ ਤੋਂ ਇਹ ਸਿੱਖਿਆ ਹੈ ਕਿ ਜਦੋਂ ਦੇਸ਼ ਇਕ ਵਾਰੀ ਵੀ ਸਿਰਾਂ ਦੀ ਮੰਗ ਕਰਦਾ ਹੈ ਤਾਂ
ਉਸ ਦੀ ਰੱਖਿਆ ਲਈ ਕਿਸ ਤਰ੍ਹਾਂ ਕੁਰਬਾਨੀਆਂ ਕਰਨੀਆਂ ਹਨ, ਅਰਥਾਤ ਅਸੀਂ ਦੇਸ਼
ਦੀ ਖਾਤਰ ਲੜਨ ਮਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਾਂ।
Top 10 Sat Shri Akaal Ji Good Morning Wishes Greetings Images, Pictures, photos Whatsapp-bestwishespics
Reviewed by Blogger
on
September 22, 2020
Rating:
No comments: